Friday, February 22, 2013

ਮਾਂ-ਬੋਲੀ ਪੰਜਾਬੀ ਲਈ ਜਲੰਧਰ 'ਚ ਲਾਮਿਸਾਲ ਮਾਰਚ


ਪਿ੍ਤਪਾਲ ਸਿੰਘ, ਜਸਪਾਲ ਸਿੰਘ

ਜਲੰਧਰ, 21 ਫਰਵਰੀ -ਕੌਮਾਂਤਰੀ ਮਾਂ ਬੋਲੀ ਦਿਵਸ 'ਤੇ ਪੰਜਾਬ ਜਾਗਿ੍ਤੀ ਮੰਚ ਵਲੋਂ ਜਲੰਧਰ 'ਚ ਤੀਜਾ ਵਿਸ਼ਾਲ, ਇਤਿਹਾਸਿਕ ਅਤੇ ਪ੍ਰਭਾਵਸ਼ਾਲੀ 'ਪੰਜਾਬੀ ਜਾਗਿ੍ਤੀ ਮਾਰਚ' ਡਾ: ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ 'ਅਜੀਤ ਪ੍ਰਕਾਸ਼ਨ ਸਮੂਹ' ਦੀ ਅਗਵਾਈ ਹੇਠ ਕੱਢਿਆ ਗਿਆ | ਜਿਸ ਵਿਚ ਜਿੱਥੇ ਸ਼ਹਿਰ ਦੇ ਵੱਖ-ਵੱਖ ਸਕੂਲਾਂ-ਕਾਲਜਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ ਉਥੇ ਸ਼ਹਿਰ ਦੀਆਂ ਅਨੇਕਾਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੇ ਉਨ੍ਹਾਂ ਦੇ ਸਾਥੀਆਂ ਨੇ ਵੀ ਪੂਰੀ ਸ਼ਿੱਦਤ ਨਾਲ ਮਾਰਚ ਵਿਚ ਸ਼ਮੂਲੀਅਤ ਕਰਦਿਆਂ ਮਾਂ-ਬੋਲੀ ਪੰਜਾਬੀ ਪ੍ਰਤੀ ਆਪਣੇ ਪਿਆਰ, ਸਤਿਕਾਰ ਅਤੇ ਪ੍ਰਤੀਬੱਧਤਾ ਦਾ ਇਜ਼ਹਾਰ ਕੀਤਾ | 
ਮਾਰਚ ਵਿਚ ਸ਼ਾਮਿਲ ਪ੍ਰਮੁੱਖ ਸ਼ਖਸੀਅਤਾਂ ਵਿਚ ਸ੍ਰੀ ਰਮੇਸ਼ ਮਿੱਤਲ ਚੇਅਰਮੈਨ ਲਵਲੀ ਗਰੁੱਪ, ਪਰਮਵੀਰ ਸਿੰਘ, ਕਾਮਰੇਡ ਮੰਗਤ ਰਾਮ ਪਾਸਲਾ, ਸ: ਬਲਬੀਰ ਸਿੰਘ ਰਾਜੇਵਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਸ: ਐੱਸ. ਪੀ. ਸਿੰਘ ਸਾਬਕਾ ਉਪ ਕੁਲਪਤੀ  ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ: ਐੱਸ. ਪੀ. ਸਿੰਘ ਉਬਰਾਏ (ਦੁਬਈ ਵਾਲੇ), ਆਰ. ਐੱਸ. ਐੱਸ. ਆਗੂ ਸ੍ਰੀ ਚੰਦਰ ਕਾਂਤ, ਜਗਦੀਸ਼ ਸਿੰਘ ਵਰਿਆਮ (ਨਾਮਧਾਰੀ), ਸ: ਹਰਬੰਸ ਸਿੰਘ ਚੰਦੀ, ਪ੍ਰੋ: ਪਿਆਰਾ ਸਿੰਘ ਭੋਗਲ ਪ੍ਰਧਾਨ ਪੰਜਾਬ ਜਾਗਿ੍ਤੀ ਮੰਚ, ਚਰਨਜੀਤ ਸਿੰਘ ਚੰਨੀ ਚੇਅਰਮੈਨ ਸੀ. ਟੀ. ਗਰੁੱਪ, ਸਰਬਜੀਤ ਸਿੰਘ ਗਿਲਜੀਆਂ, ਡਾ: ਜਸਪਾਲ ਸਿੰਘ ਰੰਧਾਵਾ, ਡਾ: ਸੁਰਿੰਦਰ ਸ਼ਰਮਾ ਪਤੰਜਲੀ ਯੋਗ ਪੀਠ, ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦੇ ਪ੍ਰਧਾਨ ਸਤਵਿੰਦਰ ਸਿੰਘ ਹੀਰਾ, ਆਦਿ ਧਰਮ ਸੰਤ ਸਮਾਜ ਦੇ ਕੌਮੀ ਪ੍ਰਧਾਨ ਸੰਤ ਸਰਵਣ ਦਾਸ ਤੇ ਲੁਧਿਆਣਾ ਤੋਂ ਵਿਧਾਇਕ ਸ: ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਸਾਥੀ ਕੌਾਸਲਰਾਂ ਤੋਂ ਇਲਾਵਾ ਉੱਘੇ ਪੰਜਾਬੀ ਗਾਇਕ ਮਨਮੋਹਨ ਵਾਰਿਸ, ਸਤਿੰਦਰ ਸਰਤਾਜ, ਕਮਲ ਹੀਰ, ਹਰਜੀਤ ਹਰਮਨ, ਲਖਵਿੰਦਰ ਵਡਾਲੀ, ਦਿਲਜਾਨ, ਬਲਰਾਜ, ਸੁਰਿੰਦਰ ਲਾਡੀ, ਸ੍ਰੀ ਦਿਨੇਸ਼ ਔਲਖ (ਸਪੀਡ ਰਿਕਾਰਡਜ਼), ਸ੍ਰੀ ਸੋਨੂੰ (ਸਪੀਡ ਰਿਕਾਰਡਜ਼) ਅਤੇ ਦਲਵਿੰਦਰ ਦਿਆਲਪੁਰੀ ਸਮੇਤ ਅਨੇਕਾਂ ਹੋਰ ਅਹਿਮ ਸ਼ਖਸੀਅਤਾਂ ਵੀ ਚੱਲ ਰਹੀਆਂ ਸਨ |
ਇਸ ਮੌਕੇ ਡਾ: ਬਰਜਿੰਦਰ ਸਿੰਘ ਹਮਦਰਦ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ ਤੇ ਪੰਜਾਬ ਜਾਗਿ੍ਤੀ ਮੰਚ ਦੇ ਜਨਰਲ ਸਕੱਤਰ ਤੇ ਸੀਨੀਅਰ ਪੱਤਰਕਾਰ ਸ੍ਰੀ ਸਤਨਾਮ ਸਿੰਘ ਮਾਣਕ ਨੇ ਪੰਜਾਬੀ ਦੇ ਹੱਕ ਵਿਚ ਮਤੇ ਪੜ੍ਹ ਕੇ ਸੁਣਾਏ | ਮੰਚ ਦੇ ਪ੍ਰਧਾਨ ਪ੍ਰੋ: ਪਿਆਰਾ ਸਿੰਘ ਭੋਗਲ ਨੇ ਮਾਰਚ ਦੀ ਸਫਲਤਾ ਲਈ ਵਧਾਈ ਦਿੰਦੇ ਹੋਏ ਸਾਰਿਆਂ ਦਾ ਧੰਨਵਾਦ ਕੀਤਾ | ਮੰਚ ਦਾ ਸੰਚਾਲਨ ਸ੍ਰੀ ਦੀਪਕ ਬਾਲੀ ਵਲੋਂ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ | ਇਸ ਮੌਕੇ ਪਾਸ ਕੀਤੇ ਗਏ ਮਤਿਆਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ਜਲੰਧਰ ਦੇ ਐੱਸ. ਡੀ. ਐੱਮ. ਸ੍ਰੀ ਇਕਬਾਲ ਸਿੰਘ ਸੰਧੂ ਨੂੰ ਮੰਚ 'ਤੇ ਇਕ ਮੰਗ-ਪੱਤਰ ਵੀ ਸੌਾਪਿਆ ਗਿਆ | 
ਡਾ: ਹਮਦਰਦ ਨੇ ਦਿੱਤੇ 'ਪੰਜਾਬੀ, ਪੰਜਾਬੀਅਤ ਅਤੇ ਪੰਜਾਬੀ ਬੋਲੀ-ਜ਼ਿੰਦਾਬਾਦ' ਦੇ ਤਿੰਨ ਨਾਅਰੇ

ਡਾ: ਬਰਜਿੰਦਰ ਸਿੰਘ ਹਮਦਰਦ ਨੇ ਸਮਾਗਮ 'ਚ ਸ਼ਾਮਿਲ ਪੰਜਾਬੀ ਪ੍ਰੇਮੀਆਂ ਦਾ ਸਵਾਗਤ ਕਰਦਿਆਂ ਪੰਜਾਬੀਆਂ ਨੂੰ ਤਿੰਨ ਨਾਅਰੇ 'ਪੰਜਾਬੀ ਜ਼ਿੰਦਾਬਾਦ, ਪੰਜਾਬੀਅਤ ਜ਼ਿੰਦਾਬਾਦ ਅਤੇ ਪੰਜਾਬੀ ਬੋਲੀ ਜ਼ਿੰਦਾਬਾਦ' ਦਿੱਤੇ | ਜਿਨ੍ਹਾਂ ਦਾ ਜਵਾਬ ਬੱਚਿਆਂ ਅਤੇ ਹਾਜ਼ਰ ਪੰਜਾਬੀ ਪ੍ਰੇਮੀਆਂ ਨੇ ਜ਼ੋਰਦਾਰ ਆਵਾਜ਼ ਵਿਚ ਜਵਾਬੀ ਨਾਅਰੇ ਲਾ ਕੇ ਦਿੱਤਾ | ਉਨ੍ਹਾਂ ਮਾਰਚ ਦੀ ਸਫਲਤਾ ਲਈ ਪੰਜਾਬ ਜਾਗਿ੍ਤੀ ਮੰਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਬੰਧਕਾਂ ਦੀ ਅਣਥੱਕ ਮਿਹਨਤ ਅਤੇ ਪ੍ਰਤੀਬੱਧਤਾ ਸਦਕਾ ਹੀ ਅੱਜ ਦੇ ਮਾਰਚ ਦਾ ਘੇਰਾ ਹੋਰ ਵਿਸ਼ਾਲ ਹੋ ਸਕਿਆ ਹੈ | ਇਸ ਮੌਕੇ ਡਾ: ਹਮਦਰਦ ਨੇ ਕਿਹਾ ਕਿ ਪੰਜਾਬੀ ਪ੍ਰੇਮੀਆਂ ਦਾ ਇਹ ਵਿਸ਼ਾਲ ਇਕੱਠ ਦੇਖ ਕੇ ਉਨ੍ਹਾਂ ਦਾ ਇਹ ਵਿਸ਼ਵਾਸ ਹੋਰ ਵੀ ਦਿ੍ੜ ਹੋਇਆ ਹੈ ਕਿ ਪੰਜਾਬੀ ਬੋਲੀ ਇਸ ਧਰਤੀ ਤੋਂ ਕਦੇ ਵੀ ਖਤਮ ਨਹੀਂ ਹੋ ਸਕਦੀ | ਉਨ੍ਹਾਂ ਕਿਹਾ ਕਿ ਬੱਚੇ ਸਾਡੇ ਭਵਿੱਖ ਦੇ ਵਾਰਿਸ ਹਨ ਤੇ ਜਿਵੇਂ ਅਸੀਂ ਮਾਂ-ਬੋਲੀ ਨੂੰ ਸੰਭਾਲਿਆ ਹੈ, ਇਹ ਬੱਚੇ ਵੀ ਇਸ ਕਾਫਲੇ ਨੂੰ ਹੋਰ ਉਚਾਈਆਂ 'ਤੇ ਲੈ ਕੇ ਜਾਣਗੇ | 
ਪੰਜਾਬੀ ਜ਼ਰੂਰ ਪੜ੍ਹੋ-ਪ੍ਰੋ: ਭੋਗਲ

ਪੰਜਾਬ ਜਾਗਿ੍ਤੀ ਮੰਚ ਦੇ ਪ੍ਰਧਾਨ ਪ੍ਰੋ: ਪਿਆਰਾ ਸਿੰਘ ਭੋਗਲ ਨੇ ਆਪਣੇ ਧੰਨਵਾਦੀ ਸੰਬੋਧਨ 'ਚ ਕਿਹਾ ਕਿ ਉਹ ਹਿੰਦੀ ਜਾਂ ਅੰਗਰੇਜ਼ੀ ਦੇ ਵਿਰੁੱਧ ਨਹੀਂ ਹਨ ਪਰ ਹਰ ਬੱਚੇ ਨੂੰ ਉਸ ਦੀ ਮਾਂ-ਬੋਲੀ ਪੰਜਾਬੀ ਜ਼ਰੂਰ ਆਉਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਸਕੂਲਾਂ ਅਤੇ ਘਰਾਂ 'ਚ ਬੱਚਿਆਂ ਨਾਲ ਪੰਜਾਬੀ ਵਿਚ ਗੱਲ ਕੀਤੀ ਜਾਣੀ ਚਾਹੀਦੀ ਹੈ ਤੇ ਉਨ੍ਹਾਂ 'ਚ ਪੰਜਾਬੀ ਦੀ ਚੇਟਕ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬੀ ਦੀਆਂ ਪੁਸਤਕਾਂ ਨੂੰ ਵੀ ਘਰਾਂ ਦਾ ਸ਼ਿੰਗਾਰ ਬਣਾਉਣਾ ਚਾਹੀਦਾ ਹੈ | ਪ੍ਰੋ: ਭੋਗਲ ਨੇ ਪੰਜਾਬੀ ਭਾਸ਼ਾ ਸਬੰਧੀ ਬਣੇ ਕਾਨੂੰਨ ਨੂੰ ਅਮਲੀ ਜਾਮਾ ਪਹਿਨਾਏ ਜਾਣ ਦੀ ਮੰਗ ਵੀ ਕੀਤੀ |
ਮਾਂ-ਬੋਲੀ ਪੰਜਾਬੀ ਦੇ ਹੱਕ ਵਿਚ ਪਾਸੇ ਕੀਤੇ ਗਏ ਮਤੇ

ਕੌਮਾਂਤਰੀ ਮਾਂ-ਬੋਲੀ ਦਿਵਸ 'ਤੇ ਪੰਜਾਬ ਜਾਗਿ੍ਤੀ ਮੰਚ ਵੱਲੋਂ ਪੰਜਾਬੀ ਦੇ ਹੱਕ ਵਿਚ ਪਾਸ ਕੀਤੇ ਗਏ ਮਤਿਆਂ 'ਚ ਜਿੱਥੇ ਚੰਡੀਗੜ੍ਹ ਦਾ ਮੁੱਦਾ ਚੁੱਕਦੇ ਹੋਏ ਦੱਸਿਆ ਗਿਆ ਕਿ ਇਸ ਸ਼ਹਿਰ ਵਿਚੋਂ ਕੇਂਦਰੀ ਅਫਸਰਸ਼ਾਹੀ ਪੰਜਾਬੀਆਂ ਦਾ ਅਤੇ ਪੰਜਾਬੀ ਜ਼ਬਾਨ ਅਤੇ ਸੱਭਿਆਚਾਰ ਦਾ ਸਫਾਇਆ ਕਰਦੀ ਜਾ ਰਹੀ ਹੈ | ਰਾਜ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤੋਂ ਇਹ ਮੰਗ ਕੀਤੀ ਕਿ ਉਹ ਮਿਲ ਕੇ ਇਸ ਨੂੰ ਪੰਜਾਬ ਵਿਚ ਸ਼ਾਮਿਲ ਕਰਵਾਉਣ ਲਈ ਜ਼ੋਰਦਾਰ ਹੰਭਲਾ ਮਾਰਨ | ਜੇਕਰ ਹੁਣ ਮੁਕੰਮਲ ਚੰਡੀਗੜ੍ਹ ਹਾਸਲ ਕਰਨਾ ਸੰਭਵ ਨਹੀਂ ਹੈ ਤਾਂ ਇਸ ਦੀ 60:40 ਦੇ ਅਨੁਪਾਤ ਨਾਲ ਵੰਡ ਕਰਵਾਈ ਜਾਵੇ | ਇਸੇ ਤਰ੍ਹਾਂ ਦੂਸਰੇ ਮਤੇ 'ਚ ਹੇਠਲੀਆਂ ਅਦਾਲਤਾਂ ਤੋਂ ਲੈ ਕੇ ਹਾਈ ਕੋਰਟ ਤੱਕ ਅਦਾਲਤੀ ਕੰਮਕਾਜ ਪੰਜਾਬੀ ਵਿਚ ਕਰਨ ਦੀ ਮੰਗ ਕਰਦਿਆਂ ਪੰਜਾਬ ਦਾ ਆਪਣਾ ਵੱਖਰਾ ਹਾਈਕੋਰਟ ਬਣਾਉਣ ਦੀ ਮੰਗ ਵੀ ਕੀਤੀ | ਹੋਰਨਾਂ ਪ੍ਰਮੁੱਖ ਮਤਿਆਂ 'ਚ ਸਿੱਖਿਆ ਅਤੇ ਪ੍ਰਸ਼ਾਸਨ ਵਿਚ ਪੰਜਾਬੀ ਨੂੰ ਯੋਗ ਸਥਾਨ ਦਿਵਾਉਣ ਲਈ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਦੋਵਾਂ ਕਾਨੂੰਨਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਵਾਉਣ ਦੀ ਮੰਗ ਕਰਨ ਦੇ ਨਾਲ-ਨਾਲ ਰਾਜ ਦੇ ਹਰ ਖੇਤਰ ਵਿਚ ਪੰਜਾਬੀ ਨੂੰ ਲਾਗੂ ਕਰਵਾਉਣ ਲਈ ਇਕ ਸ਼ਕਤੀਸ਼ਾਲੀ ਪੰਜਾਬੀ ਭਾਸ਼ਾ ਕਮਿਸ਼ਨ ਦੀ ਸਥਾਪਨਾ ਕਰਨ ਦੀ ਮੰਗ ਵੀ ਕੀਤੀ ਗਈ | 
ਵਾਰਿਸ, ਸਰਤਾਜ, ਹਰਮਨ, ਦਿਲਜਾਨ ਤੇ ਬਲਰਾਜ ਨੇ ਬੰਨਿ੍ਹਆਂ ਰੰਗ
ਇਸ ਮੌਕੇ ਪੰਜਾਬੀ ਗਾਇਕ ਮਨਮੋਹਨ ਵਾਰਿਸ ਨੇ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਦੀ ਰਚਨਾ 'ਤੂੰ ਬੋਲੀ ਪੰਜ ਦਰਿਆਵਾਂ ਦੀ, ਰਹੇਂ ਤੂੰ ਕਿਉਂ ਗੋਲੀ ਬਣਕੇ' ਰਾਹੀਂ ਮਾਂ-ਬੋਲੀ ਪੰਜਾਬੀ ਦੇ ਗੌਰਵਮਈ ਇਤਿਹਾਸ ਅਤੇ ਅਮੀਰ ਵਿਰਸੇ ਦੀ ਝਲਕ ਪੇਸ਼ ਕਰਦਿਆਂ ਕਿਹਾ ਕਿ ਇਹ ਬੜੇ ਮਾਣ ਦੀ ਗੱਲ ਹੈ ਕਿ ਅੱਜ ਦੇਸ਼ਾਂ-ਵਿਦੇਸ਼ਾਂ 'ਚ ਪੰਜਾਬੀ ਬੜੇ ਫ਼ਖਰ ਨਾਲ ਬੋਲੀ, ਲਿਖੀ ਤੇ ਪੜ੍ਹੀ ਜਾਂਦੀ ਹੈ | ਗਾਇਕ ਸਤਿੰਦਰ ਸਰਤਾਜ ਨੇ ਜਿੱਥੇ ਆਪਣੀ ਆ ਰਹੀ ਨਵੀਂ ਐਲਬਮ 'ਅਫਸਾਨੇ' ਵਿਚੋਂ 'ਦੱਸ ਹਾੜ ਦਾ ਦੁਪਹਿਰਾ ਕਿੱਥੇ ਕੱਟੀਏ, ਬਾਬੇ ਬੁੱਲ੍ਹੇ ਦੇ ਪੰਜਾਬ ਦੀਏ ਜੱਟੀਏ' ਤੇ 'ਸਾਈਾ ਵੇ ਸਾਡੀ ਫਰਿਆਦ ਤੇਰੇ ਤਾਈਾ' ਆਦਿ ਆਪਣੇ ਹਿੱਟ ਗੀਤਾਂ ਨਾਲ ਹਾਜ਼ਰ ਪੰਜਾਬੀ ਪ੍ਰੇਮੀਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਉਥੇ ਉਨ੍ਹਾਂ ਪੰਜਾਬੀ ਦੀ ਬਿਹਤਰੀ ਲਈ ਪੰਜਾਬ ਜਾਗਿ੍ਤੀ ਮੰਚ ਵਲੋਂ ਹਰ ਸਾਲ ਕੀਤੇ ਜਾਂਦੇ ਇਸ ਉੱਦਮ ਦੀ ਵੀ ਸ਼ਲਾਘਾ ਕੀਤੀ | ਗਾਇਕ ਹਰਜੀਤ ਹਰਮਨ ਨੇ ਕਿਹਾ ਕਿ ਅੱਜ ਪੰਜਾਬੀ ਦੁਨੀਆ ਭਰ 'ਚ ਵਸੇ ਹੋਏ ਹਨ ਤੇ ਪੰਜਾਬੀ ਭਾਸ਼ਾ ਵੀ ਅੱਜ ਕੌਮਾਂਤਰੀ ਪੱਧਰ 'ਤੇ ਸਤਿਕਾਰੀ ਜਾਂਦੀ ਹੈ | ਕੈਨੇਡਾ ਆਦਿ ਮੁਲਕਾਂ 'ਚ ਤਾਂ ਇਸ ਨੂੰ ਦੂਸਰੀ ਭਾਸ਼ਾ ਦਾ ਵੀ ਦਰਜਾ ਦਿੱਤਾ ਜਾ ਚੁੱਕਿਆ ਹੈ | ਇਸ ਮੌਕੇ ਉਨ੍ਹਾਂ ਜਿੱਥੇ ਮਾਂ-ਬੋਲੀ ਪੰਜਾਬੀ ਨਾਲ ਜੁੜਨ ਦਾ ਸੱਦਾ ਦਿੱਤੇ ਉਥੇ ਆਪਣੇ ਚਰਚਿਤ ਗੀਤ 'ਇਥੇ ਤੂੰ ਇਕੱਲੀ ਨਾ ਵਿਕੀ, ਇਥੇ ਵਿਕ ਗਏ ਸਾਰੇ..... ਫਸੇ ਮੰਝਧਾਰ ਵਿਚ ਲੋਕਾਂ ਦਾ ਕੀ ਬਣੂੰ, ਜਦੋਂ ਕੌਮ ਦਾ ਹੀ ਖੁਦ ਰਹਿਨੁਮਾ ਵਿਕ ਗਿਆ' ਨਾਲ ਸਮਾਜ ਨੂੰ ਘੁਣ ਵਾਂਗ ਖਾ ਰਹੇ ਭਿ੍ਸ਼ਟਾਚਾਰ ਦਾ ਮੁੱਦਾ ਉਠਾਇਆ | ਗਾਇਕ ਦਿਲਜਾਨ ਨੇ ਆਪਣੇ ਗੀਤ 'ਮੇਰੀ ਮਾਂ ਤੇ ਮੇਰੀ ਮਾਂ ਬੋਲੀ ਦੋਵੇਂ ਸਕੀਆਂ ਭੈਣਾਂ ਨੇ' ਨਾਲ ਮਾਂ-ਬੋਲੀ ਦੀ ਅਹਿਮੀਅਤ ਨੂੰ ਦਰਸਾਇਆ | ਇਸੇ ਤਰ੍ਹਾਂ ਗਾਇਕ ਬਲਰਾਜ ਵਲੋਂ ਪੰਜਾਬੀ ਨਾਲ ਪੰਜਾਬ ਵਿਚ ਹੋ ਰਹੇ ਵਿਤਕਰੇ ਨੂੰ ਬਿਆਨ ਕਰਦੇ ਗੀਤ 'ਕਿਉਂ ਦੇਸੀ ਸਮਝਣ ਲੋਕ, ਪੰਜਾਬੀ ਬੋਲਣ ਵਾਲੇ ਨੂੰ' ਵੀ ਹਾਜ਼ਰ ਲੋਕਾਂ ਵਲੋਂ ਭਰਪੂਰ ਸਰਾਹਿਆ ਗਿਆ |

ਧਮਾਕਿਆਂ ਨਾਲ ਦਹਿਲਿਆ ਹੈਦਰਾਬਾਦ-18 ਹਲਾਕ 

ਹੈਦਰਾਬਾਦ, ਨਵੀਂ ਦਿੱਲੀ, 21 ਫਰਵਰੀ (ਏਜੰਸੀ)-ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਦੇ ਭੀੜ-ਭਾੜ ਵਾਲੇ ਇਲਾਕੇ ਦਿਲਸੁਖ ਨਗਰ 'ਚ ਵੀਰਵਾਰ ਨੂੰ ਇਕ ਤੋਂ ਬਾਅਦ ਇਕ ਹੋਏ 2 ਧਮਾਕਿਆਂ 'ਚ 18 ਲੋਕਾਂ ਦੀ ਮੌਤ ਹੋ ਗਈ ਅਤੇ 84 ਤੋਂ ਵੱਧ ਹੋਰ ਜ਼ਖਮੀ ਹੋ ਗਏ | ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਦੋ ਧਮਾਕੇ ਹੋਣ ਅਤੇ ਉਨ੍ਹਾਂ 'ਚ 18 ਲੋਕਾਂ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ | ਇਸੇ ਦੌਰਾਨ ਆਂਧਰਾ ਪ੍ਰਦੇਸ਼ ਦੇ ਡੀ. ਜੀ. ਪੀ. ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ | ਇਹ ਧਮਾਕੇ ਉਸ ਸਮੇਂ ਹੋਏ ਜਦੋ ਕੇਂਦਰ 'ਚ ਕੈਬਨਿਟ ਦੀ ਮੀਟਿੰਗ ਚੱਲ ਰਹੀ ਸੀ | ਇਸ ਧਮਾਕੇ ਤੋਂ ਬਾਅਦ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ ਅਤੇ ਪ੍ਰਧਾਨ ਮੰਤਰੀ ਰਾਹਤ ਕੋਸ਼ 'ਚੋਂ ਮਿ੍ਤਕਾਂ ਦੇ ਪਰਿਵਾਰ ਵਾਲਿਆਂ ਨੂੰ 2 ਲੱਖ ਅਤੇ ਗੰਭੀਰ ਜ਼ਖਮੀਆਂ ਨੂੰ 50,000 ਦੀ ਰਾਸ਼ੀ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਹੈ | ਧਮਾਕੇ ਦੀ ਤੀਬਰਤਾ ਅਤੇ ਜ਼ਖਮੀਆਂ ਦੀ ਹਾਲਤ ਨੂੰ ਦੇਖਦਿਆਂ ਹੋਇਆ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਹੋ ਸਕਦਾ ਹੈ | ਇਸ ਵਿਚ ਕੌਮੀ ਜਾਂਚ ਏਜੰਸੀ (ਐਨ. ਆਈ. ਏ.) ਤੇ ਕੌਮੀ ਸੁਰੱਖਿਆ ਗਾਰਡ (ਐਨ. ਐਸ. ਜੀ.) ਦੀ ਇਕ ਟੀਮ ਹੈਦਰਾਬਾਦ ਲਈ ਰਵਾਨਾ ਕਰ ਦਿੱਤੀ ਗਈ ਹੈ | ਟੀਮ ਰਵਾਨਾ ਕੀਤੇ ਜਾਣ ਦੀ ਜਾਣਕਾਰੀ ਦਿੰਦਿਆਂ ਹੋਇਆ ਕੇਂਦਰੀ ਗ੍ਰਹਿ ਸਕੱਤਰ ਆਰ. ਕੇ. ਸਿੰਘ ਨੇ ਨਵੀਂ ਦਿੱਲੀ 'ਚ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸਾਨੂੰ ਦੋ ਧਮਾਕੇ ਹੋਣ ਦੀ ਖਬਰ ਮਿਲੀ ਹੈ | ਅਸੀ ਸੂਬੇ ਦੇ ਮੁਖ ਸਕੱਤਰ, ਪੁਲਿਸ ਮਹਾਨਿਰਦੇਸ਼ਕ ਤੇ ਰਾਜਪਾਲ ਨਾਲ ਗੱਲਬਾਤ ਕੀਤੀ ਹੈ | ਇਸੇ ਦੌਰਾਨ ਮੁੱਖ ਮੰਤਰੀ ਕਿਰਨ ਕੁਮਾਰ ਰੈਡੀ ਨੇ ਧਮਾਕਿਆਂ ਦੀਆਂ ਖਬਰਾਂ ਮਿਲਣ ਪਿੱਛੋਂ ਹੰਗਾਮੀ ਮੀਟਿੰਗ ਬੁਲਾਈ ਹੈ | ਉਨ੍ਹਾਂ ਧਮਾਕਿਆਂ ਵਾਲੀ ਥਾਂ ਦਾ ਦੌਰਾ ਵੀ ਕੀਤਾ | ਸਮੁੱਚੇ ਆਂਧਰਾ ਪ੍ਰਦੇਸ਼ 'ਚ ਚੌਕਸੀ ਵਧਾ ਦਿੱਤੀ ਗਈ ਹੈ | ਸ਼ੁਰੂਆਤੀ ਜਾਣਕਾਰੀ ਅਨੁਸਾਰ ਇਹ ਧਮਾਕਾ ਸਾਈਕਲ 'ਤੇ ਟਿਫਨ ਬਾਕਸ 'ਚ ਰੱਖੇ ਹੋਏ ਬੰਬ ਨਾਲ ਹੋਇਆ | ਇਕ ਪ੍ਰਤੱਖਦਰਸ਼ੀ ਅਨੁਸਾਰ ਇਹ ਧਮਾਕੇ ਸਿਨੇਮਾ ਘਰ ਦੇ ਨਜ਼ਦੀਕ ਹੋਏ | ਪਹਿਲਾ ਧਮਾਕਾ ਸ਼ਾਮ ਸੱਤ ਵਜੇ ਵੇਂਕਟਾਦਿ੍ੀ ਥੀਏਟਰ ਦੇ ਸਾਹਮਣੇ ਸਥਿਤ ਇਕ ਟਿਫਿਨ ਸੈਂਟਰ 'ਚ ਹੋਇਆ ਅਤੇ ਦੂਸਰਾ ਧਮਾਕਾ ਇਸ ਤੋਂ ਕੁਝ ਸੈਕਿੰਡਾਂ ਦੇ ਬਾਅਦ ਕੋਣਾਰਕ ਥੀਏਟਰ ਦੇ ਨਜ਼ਦੀਕ ਹੋਇਆ | ਘਟਨਾ ਸਥਾਨ 'ਤੇ ਬਚਾਓ ਕਾਰਜਾਂ ਦਾ ਕੰਮ ਜਾਰੀ ਹੈ | ਜ਼ਖਮੀਆਂ ਨੂੰ ਮਲਕਾਪੇਟ ਦੇ ਯਸ਼ੋਦਾ ਹਸਪਤਾਲ ਅਤੇ ਓਸਮਾਨੀਆ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ | ਕਾਬਲੇਗੌਰ ਹੈ ਕਿ ਸੰਨ 2002 ਵਿਚ ਹੈਦਰਾਬਾਦ ਦੇ ਦਿਲਸੁਖ ਨਗਰ 'ਚ ਬੰਬ ਧਮਾਕਾ ਹੋਇਆ ਸੀ, ਜਿਸ 'ਚ ਦੋ ਵਿਅਕਤੀ ਮਾਰੇ ਗਏ ਸਨ |

ਸੋਨੀਆ ਵਲੋਂ ਦੁੱਖ ਪ੍ਰਗਟ
ਕਾਂਗਰਸ ਪਾਰਟੀ ਦੇ ਦਫਤਰ ਵਲੋਂ ਜਾਰੀ ਬਿਆਨ ਅਨੁਸਾਰ ਪਾਰਟੀ ਦੀ ਮੁਖੀ ਸ੍ਰੀਮਤੀ ਸੋਨੀਆ ਗਾਂਧੀ ਨੇ ਹੈਦਰਾਬਾਦ 'ਚ ਹੋਏ ਲੜੀਵਾਰ ਧਮਾਕਿਆਂ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। 
ਰਾਸ਼ਰਪਤੀ ਵੱਲੋਂ ਨਿੰਦਾ

ਨਵੀਂ ਦਿੱਲੀ-ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਬੰਬ ਧਮਾਕਿਆਂ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਇਹ ਦੇਸ਼ ਦੀ ਸ਼ਾਂਤੀ 'ਤੇ ਇਕਸੁਰਤਾ 'ਚ ਵਿਘਨ ਪਾਉਣ ਲਈ ਬੁਜ਼ਦਿਲਾਂ ਵਾਲੀ ਕਾਰਵਾਈ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। 
ਆਈ. ਈ. ਡੀ. ਦੀ ਵਰਤੋਂ ਹੋਈ-ਡੀ. ਜੀ. ਪੀ.

ਹੈਦਰਾਬਾਦ-ਆਂਧਰਾ ਪ੍ਰਦੇਸ਼ ਦੇ ਡੀ. ਜੀ. ਪੀ. ਦਿਨੇਸ਼ ਰੈਡੀ ਨੇ ਅੱਜ ਰਾਤ ਕਿਹਾ ਕਿ ਦੋਵਾਂ ਬੰਬ ਧਮਾਕਿਆਂ 'ਚ ਆਈ. ਈ. ਡੀ. ਦੀ ਵਰਤੋਂ ਕੀਤੀ ਗਈ ਜਿਸ ਨਾਲ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਦੀ ਮਨਸ਼ਾ ਸੀ ਤੇ ਇਹ ਅੱਤਵਾਦੀ ਕਾਰਵਾਈ ਸੀ। 
ਅਮਰੀਕਾ ਵੱਲੋਂ ਨਿੰਦਾ
ਵਾਸ਼ਿੰਗਟਨ -ਹੈਦਰਾਬਾਦ 'ਚ ਹੋਏ ਬੰਬ ਧਮਾਕਿਆਂ ਦੀ ਅਮਰੀਕਾ ਨੇ ਸਖ਼ਤ ਨਿੰਦਾ ਕਰਦਿਆਂ ਇਸ ਦੀ ਜਾਂਚ ਮਦਦ ਦੀ ਪੇਸ਼ਕਸ਼ ਕੀਤੀ ਹੈ।

'ਦੋਸ਼ੀ ਬਖਸ਼ੇ ਨਹੀਂ ਜਾਣਗੇ'

ਨਵੀਂ ਦਿੱਲੀ, 21 ਫਰਵਰੀ (ਏਜੰਸੀ)-ਅੱਜ ਹੈਦਰਾਬਾਦ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਜਮ ਕੇ ਆਲੋਚਨਾ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਜੋ ਇਸ ਧਮਾਕਿਆਂ ਦੇ ਜ਼ਿੰਮੇਵਾਰ ਹੋਣਗੇ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ | ਉਨ੍ਹਾਂ ਲੋਕਾਂ ਨੂੰ ਸ਼ਾਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ | ਪ੍ਰਧਾਨ ਮੰਤਰੀ ਨੇ ਇਸ ਘਟਨਾ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਕਿਸੇ ਵੀ ਹਾਲ 'ਚ ਬਖਸ਼ਿਆ ਨਹੀਂ ਜਾਵੇਗਾ |

'ਪਹਿਲਾਂ ਹੀ ਸੀ ਜਾਣਕਾਰੀ'

ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਜੱਕੋ-ਤੱਕੋ 'ਚ ਦਿੱਤੇ ਗਏ ਆਪਣੇ ਬਿਆਨ 'ਚ ਕਿਹਾ ਕਿ ਹਮਲਾ ਹੋਣ ਦੀ ਖੁਫੀਆ ਜਾਣਕਾਰੀ ਸਰਕਾਰ ਨੂੰ ਸੀ ਅਤੇ ਰਾਜਾਂ ਨੂੰ ਇਸ ਬਾਰੇ ਪਹਿਲਾ ਹੀ ਚੌਕਸ ਕਰ ਦਿੱਤਾ ਗਿਆ ਸੀ | ਸ਼ਿੰਦੇ ਨੇ ਕਿਹਾ ਕਿ ਸਰਕਾਰ ਨੂੰ ਦੋ ਦਿਨ ਪਹਿਲਾਂ ਹੀ ਹਮਲਾ ਕੀਤੇ ਜਾਣ ਦੀ ਖੁਫੀਆ ਸੂਚਨਾ ਮਿਲੀ ਸੀ, ਜਿਸ ਤੋਂ ਸਾਰਿਆਂ ਰਾਜਾਂ ਨੂੰ ਜਾਣੂ ਕਰਵਾ ਦਿੱਤਾ ਗਿਆ ਸੀ ਅਤੇ ਵੀਰਵਾਰ ਸਵੇਰ ਨੂੰ ਵੀ ਰਾਜਾਂ ਦੇ ਅਧਿਕਾਰੀਆਂ ਨੂੰ ਚੌਕਸ ਕੀਤਾ ਗਿਆ ਸੀ | ਇਹ ਪੁੱਛੇ ਜਾਣ 'ਤੇ ਕਿ ਸੂਚਨਾ ਦੇ ਬਾਵਜੂਦ ਵੀ ਹਮਲਾ ਕਿਉਂ ਹੋਇਆ, ਤਾਂ ਉਨ੍ਹਾਂ ਨੇ ਇਸਦਾ ਕੋਈ ਸਪੱਸ਼ਟ ਉੱਤਰ ਨਹੀਂ ਦਿੱਤਾ | ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ |

ਦੇਸ਼-ਵਿਦੇਸ਼ 'ਚ ਵਸਦੇ ਪੰਜਾਬੀਆਂ ਲਈ ਖਿੱਚ ਦਾ ਕੇਂਦਰ ਬਿੰਦੂ ਬਣੀ ਮੋਗਾ ਜ਼ਿਮਨੀ ਚੋਣ 

ਸੁਰਿੰਦਰਪਾਲ ਸਿੰਘ
ਮੋਗਾ, 21 ਫਰਵਰੀ-ਸਮੁੱਚੇ ਭਾਰਤ ਵਿਚ ਹੀ ਨਹੀਂ ਬਲਕਿ ਦੁਨੀਆ ਦੇ ਕੋਨੇ-ਕੋਨੇ ਵਿਚ ਵਸੇ ਪੰਜਾਬੀਆਂ ਲਈ ਖਿੱਚ ਦਾ ਕਾਰਨ ਬਣੀ ਹੋਈ ਮੋਗਾ ਜ਼ਿਮਨੀ ਚੋਣ ਵਿਚ ਬੇਸ਼ੱਕ ਸਿਰਫ ਇਕ ਦਿਨ ਬਾਕੀ ਰਹਿ ਗਿਆ ਹੈ ਪਰ ਵੋਟਰ ਦੇਵਤਾ ਦੇ ਮਨ ਦੀ ਗੱਲ ਅਜੇ ਤੱਕ ਕੋਈ ਨਹੀਂ ਬੁੱਝ ਸਕਿਆ ਕਿਉਂਕਿ ਚੋਣ ਰੈਲੀ ਕਿਸੇ ਵੀ ਧਿਰ ਦੀ ਹੋਵੇ ਬਹੁਤੇ ਵੋਟਰ ਹਰ ਪਾਸੇ ਬੈਠੇ ਦਿਖਾਈ ਦਿੰਦੇ ਹਨ ਅਤੇ ਇਹੀ ਅੱਜ ਦੇ ਵੋਟਰ ਦੀ ਸਿਆਣਪ ਨਜ਼ਰ ਆਉਂਦੀ ਹੈ ਕਿ ਉਹ ਕਿਸੇ ਵੀ ਧਿਰ ਨਾਲ ਨਾਰਾਜ਼ਗੀ ਮੁੱਲ ਨਹੀਂ ਲੈਣਾ ਚਾਹੁੰਦਾ ਵੋਟ ਚਾਹੇ ਕਿਸੇ ਵੀ ਪਾਸੇ ਪਾਵੇ | ਮੋਗਾ ਹਲਕੇ ਦੇ ਵੋਟਰਾਂ ਨੇ ਸਥਿੱਤੀ ਇਸ ਕਦਰ ਗੰੁਝਲਦਾਰ ਬਣਾ ਦਿੱਤੀ ਹੈ ਕਿ ਆਪਣੇ ਆਪ ਨੂੰ ਸਿਆਸਤ ਦੇ ਘਾਗ ਸਮਝਣ ਵਾਲੇ ਵੀ ਇਕ ਦੂਸਰੇ ਨੂੰ ਜਾਂ ਮੀਡੀਆ ਦੇ ਨੁਮਾਇੰਦਿਆਂ ਨੂੰ ਇਹ ਪੁੱਛਦੇ ਦਿਖਾਈ ਦਿੰਦੇ ਹਨ ਕਿ ਬਈ ਤੁਹਾਨੂੰ ਕਿਵੇਂ ਲੱਗਦਾ ਹੈ | ਮੁਕਾਬਲਾ ਹਰ ਵਾਰ ਦੀ ਤਰ੍ਹਾਂ ਬੇਸ਼ੱਕ ਇਸ ਵਾਰ ਵੀ ਪ੍ਰਮੁੱਖ ਦੋ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦਰਮਿਆਨ ਹੀ ਹੋਵੇਗਾ ਪਰ ਜਿਸ ਤਰ੍ਹਾਂ ਪੀਪਲਜ਼ ਪਾਰਟੀ ਆਫ ਪੰਜਾਬ ਤੇ ਸਾਂਝੇ ਮੋਰਚੇ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਮਿਹਨਤ ਕੀਤੀ ਜਾ ਰਹੀ ਹੈ ਉਸ ਨਾਲ ਉਹ ਇਕ ਮਜ਼ਬੂਤ ਤੀਜੀ ਧਿਰ ਵਜੋਂ ਜ਼ਰੂਰ ਉੱਭਰ ਕੇ ਸਾਹਮਣੇ ਆਵੇਗੀ | ਇਸ ਨਾਲ ਇਸ ਜ਼ਿਮਨੀ ਚੋਣ ਦਾ ਨਤੀਜਾ ਹੋਰ ਵੀ ਦਿਲਚਸਪ ਬਣ ਗਿਆ ਹੈ ਕਿਉਂਕਿ ਪੀਪਲਜ਼ ਪਾਰਟੀ ਦਾ ਉਮੀਦਵਾਰ ਕਿਸ ਧਿਰ ਨੂੰ ਜ਼ਿਆਦਾ ਨੁਕਸਾਨ ਪਹੁੰਚਾਏਗਾ ਇਹੀ ਜਿੱਤ ਦਾ ਹਾਰ ਦਾ ਵੱਡਾ ਕਾਰਨ ਹੋਵੇਗਾ | ਪੰਜਾਬ ਦੀ ਸਿਆਸਤ 'ਤੇ ਆਪਣੀ ਪਕੜ ਮਜ਼ਬੂਤ ਕਰ ਚੁੱਕੀ ਅਤੇ ਸੱਤਾਧਾਰੀ ਧਿਰ ਸ਼੍ਰੋਮਣੀ  ਅਕਾਲੀ ਦਲ ਨੂੰ ਬੇਸ਼ੱਕ ਇਸ ਸੀਟ ਦੇ ਹਾਰਨ ਦਾ ਨੁਕਸਾਨ ਤਾਂ ਨਹੀਂ ਹੋਣ ਵਾਲਾ ਪਰ ਉਸ ਵੱਲੋਂ ਇਸ ਜ਼ਿਮਨੀ ਚੋਣ ਨੂੰ ਆਪਣੇ ਵਕਾਰ ਦਾ ਸੁਆਲ ਬਣਾ ਕੇ ਲੜਿਆ ਜਾ ਰਿਹਾ ਹੈ ਅਤੇ ਉਸ ਨੇ ਆਪਣਾ ਹਰ ਕੇਡਰ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ ਕਿਉਂਕਿ ਜਿਥੇ ਇਹ ਸੀਟ ਕਾਂਗਰਸੀ ਪੱਖੀ ਸਮਝੀ ਜਾਂਦੀ ਹੈ ਉਥੇ ਇਸ ਵਾਰ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਕੀਤੀ ਜਾ ਰਹੀ ਮਿਹਨਤ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਫਿਕਰਾਂ ਵਿਚ ਪਾਇਆ ਹੋਇਆ ਹੈ | ਸੱਤਾਧਾਰੀ ਧਿਰ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਯੂਥ ਬਿ੍ਗੇਡ ਦੇ ਆਗੂ ਬਿਕਰਮ ਸਿੰਘ ਮਜੀਠੀਆ, ਬਲਵੰਤ ਸਿੰਘ ਰਾਮੂੰਵਾਲੀਆ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਅਤੇ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਵਿਧਾਇਕਾਂ, ਆਗੂਆਂ ਤੇ ਵਰਕਰਾਂ ਵੱਲੋਂ ਧੂੰਆਂਧਾਰ ਪ੍ਰਚਾਰ ਕੀਤਾ ਗਿਆ ਹੈ | ਇਥੋਂ ਤੱਕ ਕਿ ਹਰ ਪਿੰਡ, ਹਰ ਵਾਰਡ ਵਿਚ ਇਨ੍ਹਾਂ ਵੱਲੋਂ ਦੋ- ਦੋ ਜਾਂ ਤਿੰਨ- ਤਿੰਨ ਵਾਰ ਤੱਕ ਪਹੁੰਚ ਕੀਤੀ ਗਈ ਹੈ ਅਤੇ ਹੇਠਲੇ ਪੱਧਰ ਦੇ ਵਰਕਰਾਂ ਵੱਲੋਂ ਤਾਂ ਹਰ ਦਿਨ ਵੋਟਰਾਂ ਨੂੰ ਲੁਭਾਉਣ ਲਈ ਯਤਨ ਕੀਤੇ ਜਾ ਰਹੇ ਹਨ | ਸ਼ਹਿਰੀ ਵੋਟਰਾਂ ਨੂੰ ਲੁਭਾਉਣ ਲਈ ਅੱਜ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਵੱਲੋਂ ਰੋਡ ਸ਼ੋਅ ਵੀ ਕੀਤਾ ਗਿਆ | ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹਾਰ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੋਗਿੰਦਰਪਾਲ ਜੈਨ ਪੇਂਡੂ ਖੇਤਰ ਵਿਚੋਂ ਕਿੰਨੀ ਜ਼ਿਆਦਾ ਲੀਡ ਲਵੇਗਾ, ਕਿਉਂਕਿ ਸ਼ਹਿਰੀ ਵੋਟਰ ਹਮੇਸ਼ਾਂ ਹੀ ਕਾਂਗਰਸੀ ਪੱਖੀ ਹੋ ਕੇ ਭੁਗਤਦਾ ਆਇਆ ਹੈ | ਅਕਾਲੀ ਦਲ ਦੀ ਸਾਥੀ ਭਾਈਵਾਲ ਭਾਜਪਾ ਵੱਲੋਂ ਪ੍ਰਧਾਨ ਕਮਲ ਸ਼ਰਮਾ ਅਤੇ ਹੋਰ ਆਗੂਆਂ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਪ੍ਰਚਾਰ ਵਿਚ ਤੇਜ਼ੀ ਲਿਆਂਦੀ ਗਈ ਹੈ ਅਤੇ ਉਹ ਕਿਸ ਹੱਦ ਤੱਕ ਸ਼ਹਿਰੀ ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪੱਖ ਵਿਚ ਭੁਗਤਾਉਣ ਵਿਚ ਸਫਲ ਹੁੰਦੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਲਈ ਕਿਸੇ ਬੋਨਸ ਤੋਂ ਘੱਟ ਨਹੀਂ ਹੋਵੇਗਾ | ਦੂਸਰੀ ਪ੍ਰਮੁੱਖ ਧਿਰ ਕਾਂਗਰਸ ਵੱਲੋਂ ਇਸ ਜ਼ਿਮਨੀ ਚੋਣ ਨੂੰ ਜਿਸ ਤਰ੍ਹਾਂ ਇਕਜੁੱਟਤਾ ਨਾਲ ਤਾਕਤ ਝੋਕੀ ਗਈ ਹੈ ਉਹ ਪਹਿਲਾਂ ਕਦੇ ਵੇਖਣ ਨੂੰ ਨਹੀਂ ਮਿਲੀ ਅਤੇ ਇਹੀ ਕਾਰਨ ਹੈ ਕਿ ਅੱਜ ਹਰ ਕਾਂਗਰਸੀ ਆਗੂ ਅਤੇ ਵਰਕਰ ਪੂਰੀ ਤਰ੍ਹਾਂ ਚੜ੍ਹਤ ਵਿਚ ਦਿਖਾਈ ਦਿੰਦਾ ਹੈ | ਇਹ ਵੀ ਪਹਿਲੀ ਵਾਰ ਵੇਖਣ ਨੂੰ ਮਿਲਿਆ ਜਦੋਂ ਕਿ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣ ਦੌਰਾਨ ਕਿਸੇ ਇਲਾਕੇ ਵਿਚ ਇਨ੍ਹਾਂ ਚਿਰ ਡੇਰੇ ਲਾ ਕੇ ਚੋਣ ਪ੍ਰਚਾਰ ਕੀਤਾ ਗਿਆ ਹੋਵੇ | ਇਸ ਵਾਰ ਉਨ੍ਹਾਂ ਦੇ ਚੋਣ ਪ੍ਰਚਾਰ ਜੋ ਹਲੀਮੀ ਅਤੇ ਸਹਿਣਸ਼ੀਲਤਾ ਦਿਖਾਈ ਦਿੰਦੀ ਹੈ ਉਹ ਵੋਟਰਾਂ ਹੀ ਨਹੀਂ ਬਲਕਿ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਵੀ ਪ੍ਰਭਾਵਿਤ ਕਰੇ ਬਿਨਾਂ ਰਹਿ ਸਕੀ | ਕਾਂਗਰਸੀ ਸਮਰਥਕ ਇਹ ਗੱਲ ਸ਼ਰ੍ਹੇਆਮ ਕਹਿੰਦੇ ਹਨ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਇਹ ਤਰੀਕਾ ਪਿਛਲੀਆਂ ਚੋਣਾਂ ਵਿਚ ਅਪਨਾ ਲੈਂਦੇ ਤਾਂ ਅੱਜ ਸੱਤਾ 'ਤੇ ਬਿਰਾਜਮਾਨ ਹੁੰਦੇ | ਨਾਲ ਹੀ ਉਹ ਇਹ ਵੀ ਕਹਿੰਦੇ ਹਨ ਕਿ ਹਰ ਵਿਅਕਤੀ ਗਲਤੀਆਂ ਤੋਂ ਹੀ ਸਿੱਖਦਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਬਦਲਿਆ ਹੋਇਆ ਇਹ ਰੂਪ ਕਾਂਗਰਸ ਪਾਰਟੀ ਲਈ ਸ਼ੁੱਭ ਸ਼ਗਨ ਹੈ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਵੀ ਆਪਣੀ ਛਾਪ ਛੱਡੇਗਾ | ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਮਹਰਾਣੀ ਪ੍ਰਨੀਤ ਕੌਰ ਕੇਂਦਰੀ ਵਿਦੇਸ਼ ਰਾਜ ਮੰਤਰੀ, ਜਗਮੀਤ ਸਿੰਘ ਬਰਾੜ ਮੈਂਬਰ ਆਲ ਇੰਡੀਆ ਕਾਂਗਰਸ, ਰਵਨੀਤ ਸਿੰਘ ਬਿੱਟੂ ਸੰਸਦ ਮੈਂਬਰ, ਮੋਗਾ ਚੋਣ ਦੇ ਇੰਚਾਰਜ਼ ਰਾਣਾ ਗੁਰਜੀਤ ਸਿੰਘ, ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਪ੍ਰਧਾਨ ਡਾਕਟਰ ਮਾਲਤੀ ਥਾਪਰ, ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਆਦਿ ਵੱਲੋਂ ਆਪਣੇ ਉਮੀਦਵਾਰ ਸਾਥੀ ਵਿਜੇ ਕੁਮਾਰ ਦੇ ਹੱਕ ਵਿਚ ਜਿਸ ਤਰ੍ਹਾਂ ਪ੍ਰਚਾਰ ਕੀਤਾ ਗਿਆ ਹੈ ਉਹ ਆਪਣੇ ਆਪ ਵਿਚ ਕਾਂਗਰਸ ਪਾਰਟੀ ਲਈ ਨਵੇਂ ਦਿਸਹੱਦੇ ਪੈਦਾ ਕਰ ਗਿਆ ਹੈ ਅਤੇ ਆਉਣ ਵਾਲੀ ਕਿਸੇ ਵੀ ਚੋਣ ਵਿਚ ਕਾਂਗਰਸ ਨੂੰ ਇਸ ਨਾਲ ਹੋਰ ਬਲ ਮਿਲੇਗਾ | ਬੇਸ਼ੱਕ ਕਾਂਗਰਸ ਪਾਰਟੀ ਵੱਲੋਂ ਪੇਂਡੂ ਖੇਤਰ ਵਿਚ ਵੀ ਚੋਣ ਪ੍ਰਚਾਰ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਪਰ ਉਸ ਦੀ ਸਮੁੱਚੀ ਟੇਕ ਸ਼ਹਿਰੀ ਵੋਟਰ 'ਤੇ ਹੀ ਹੈ ਜੋ ਹਰ ਵਾਰ ਕਾਂਗਰਸੀ ਉਮੀਦਵਾਰ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਉਂਦੇ ਹਨ | ਇਸੇ ਗੱਲ ਨੂੰ ਲੈ ਕੇ ਬੀਤੇ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੋਡ ਸ਼ੋਅ ਵੀ ਕੀਤਾ ਗਿਆ ਸੀ ਜਿਸ ਨੂੰ ਸ਼ਹਿਰੀਆਂ ਨੇ ਭਰਵਾਂ ਹੁੰਗਾਰਾ ਦਿੱਤਾ | ਤੀਸਰੀ ਮਜ਼ਬੂਤ ਧਿਰ ਵਜੋਂ ਉੱਭਰ ਕੇ ਸਾਹਮਣੇ ਆਈ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਾਰਟੀ ਉਮੀਦਵਾਰ ਡਾ: ਰਵਿੰਦਰ ਸਿੰਘ ਧਾਲੀਵਾਲ ਲਈ ਕੀਤਾ ਗਿਆ ਚੋਣ ਪ੍ਰਚਾਰ ਵੀ ਵੋਟਰਾਂ 'ਤੇ ਚੰਗਾ ਪ੍ਰਭਾਵ ਛੱਡ ਰਿਹਾ ਹੈ, ਇਸ ਲਈ ਪੀਪਲਜ਼ ਪਾਰਟੀ ਦੇ ਉਮੀਦਵਾਰ ਦੀ ਸਥਿੱਤੀ ਪਿਛਲੀ ਵਾਰ ਨਾਲੋਂ ਬਿਹਤਰ ਰਹਿਣ ਦੀ ਸੰਭਾਵਨਾ ਹੈ ਅਤੇ ਪਾਰਟੀ ਦੇ ਆਗੂ ਭਗਵੰਤ ਮਾਨ ਵੱਲੋਂ ਕੀਤੇ ਜਾ ਰਹੇ ਵਿਅੰਗਮਈ ਪ੍ਰਚਾਰ ਨੇ ਨੌਜਵਾਨ ਵੋਟਰ ਨੂੰ ਕਾਫੀ ਹੱਦ ਤੱਕ ਪਾਰਟੀ ਨਾਲ ਜੋੜਿਆ ਹੈ ਜੋ ਪਾਰਟੀ ਲਈ ਇਸ ਚੋਣ ਵਿਚ ਹੀ ਨਹੀਂ ਬਲਕਿ ਆਉਣ ਵਾਲੇ ਸਮੇਂ ਲਈ ਵੀ ਚੰਗਾ ਸੰਕੇਤ ਹੈ | ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵੱਲੋਂ ਕਈ ਪੰਥਕ ਧਿਰਾਂ ਦੇ ਸਹਿਯੋਗ ਨਾਲ ਚੋਣ ਮੈਦਾਨ ਵਿਚ ਉਤਾਰੇ ਗਏ ਉਮੀਦਵਾਰ…ਬੀਰਇੰਦਰਪਾਲ ਸਿੰਘ ਸਨੀ ਦੀ ਚੋਣ ਮੁਹਿੰਮ ਵੀ ਪਿਛਲੇ ਕੁੱਝ ਦਿਨਾਂ ਤੋਂ ਭਖੀ ਹੈ ਅਤੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਸਾਬਕਾ ਸੰਸਦ ਮੈਂਬਰ ਧਿਆਨ ਸਿੰਘ ਮੰਡ ਆਦਿ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਵੱਲੋਂ ਲਈਆਂ ਗਈਆਂ ਵੋਟਾਂ ਦਾ ਸਿੱਧਾ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਹੋਵੇਗਾ | ਜੇਕਰ ਸਮੁੱਚੀ ਸਥਿੱਤੀ ਨੂੰ ਵਾਚਿਆ ਜਾਵੇ ਤਾਂ ਜਿਥੇ ਸ਼੍ਰੋਮਣੀ ਅਕਾਲੀ ਦਲ ਲਈ ਹਾਰ ਉਸ ਨੂੰ ਸੋਚਣ ਲਈ ਬਹੁਤ ਕੁੱਝ ਛੱਡ ਜਾਵੇਗੀ ਉਥੇ ਕਾਂਗਰਸ ਪਾਰਟੀ ਲਈ ਹਾਰ ਉਸ ਦੇ ਸਮੁੱਚੇ ਕੇਡਰ ਦਾ ਮਨੋਬਲ ਡਿਗਣ ਦਾ ਕਾਰਨ ਬਣੇਗੀ | ਜਿਸ ਦਾ ਸਿੱਧਾ ਅਸਰ ਦੋਵਾਂ ਪਾਰਟੀਆਂ ਲਈ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਦੇਖਣ ਨੂੰ ਮਿਲੇਗਾ | ਹਾਂ ਪੀਪਲਜ਼ ਪਾਰਟੀ ਆਫ ਪੰਜਾਬ ਲਈ ਇਸ ਚੋਣ ਵਿਚ ਪਾਉਣ ਲਈ ਬਹੁਤ ਕੁੱਝ ਹੈ ਕਿਉਂਕਿ ਜੇਕਰ ਉਸ ਦੇ ਉਮੀਦਵਾਰ ਦੀ ਸਥਿੱਤੀ ਪਿਛਲੇ ਵਾਰ ਨਾਲੋਂ ਬਿਹਤਰ ਰਹਿੰਦੀ ਹੈ ਤਾਂ ਉਸ ਲਈ ਇਹ ਚੰਗਾ ਸੰਕੇਤ ਹੈ ਜਿਸ ਦੀ ਉਮੀਦ ਵੀ ਕੀਤੀ ਜਾ ਰਹੀ ਹੈ |

ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਸਰਕਾਰ ਵਚਨਬੱਧ 

ਨਵੀਂ ਦਿੱਲੀ, 21 ਫਰਵਰੀ (ਕੁਲਦੀਪ ਸਿੰਘ ਅਰੋੜਾ, ਏਜੰਸੀਆਂ)-ਵਿਕਾਸ ਦੀ ਦਰ ਹੇਠਾਂ ਵੱਲ ਜਾਣ 'ਤੇ ਚਿੰਤਾ ਜ਼ਾਹਿਰ ਕਰਦਿਆਂ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਅੱਜ ਕਿਹਾ ਕਿ ਸਰਕਾਰ ਨਿਵੇਸ਼ ਸਰਗਰਮੀ ਨੂੰ ਮੁੜ ਸੁਰਜੀਤ ਕਰਨ ਅਤੇ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਕਦਮ ...

ਪੂਰੀ ਖ਼ਬਰ »

ਸਾਰੀਆਂਪਾਰਟੀਆਂ ਸਹਿਯੋਗ ਦੇਣ-ਪ੍ਰਧਾਨ ਮੰਤਰੀ

ਨਵੀਂਦਿੱਲੀ, 21 ਫਰਵਰੀ (ਕੁਲਦੀਪ ਸਿੰਘ ਅਰੋੜਾ)-ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਅੱਜ ਇਥੇ ਸ਼ੁਰੂਹੋਏ ਸੰਸਦ ਦੇ ਬਜਟ ਇਜਲਾਸ ਨੂੰ ਉਸਾਰੂਅਤੇ ਸਾਰਥਿਕ ਬਣਾਉੁਣ²ਲਈ ਸਾਰੀਆਂਪਾਰਟੀਆਂਦਾ ਇਹ ਕਹਿ ਕੇ ਸਹਿਯੋਗ ਮੰਗਿਆ ਹੈ ਕਿ ਦੇਸ਼ ਵਰਤਮਾਨ ਸਮੇਂ ਵਿਸ਼ਵ ...

ਪੂਰੀ ਖ਼ਬਰ »

ਚੋਣ ਪ੍ਰਚਾਰ ਬੰਦ-ਵੋਟਾਂ ਕੱਲ੍ਹ

ਮੋਗਾ, 21 ਫਰਵਰੀ (ਸ.ਰ.)- 23 ਫਰਵਰੀ ਨੂੰ ਹੋ ਰਹੀ ਮੋਗਾ ਜ਼ਿਮਨੀ ਲਈ ਅੱਜ ਸ਼ਾਮ 5 ਵਜੇ ਚੋਣ ਪ੍ਰਚਾਰ ਖਤਮ ਹੋਣ ਨਾਲ ਹੀ ਇਕ ਵਾਰ ਤਾਂ ਰੌਲੇ ਰੱਪੇ ਤੋਂ ਲੋਕਾਂ ਨੂੰ ਨਿਜ਼ਾਤ ਮਿਲ ਗਈ ਹੈ ਅਤੇ ਹਰ ਪਾਸੇ ਸ਼ਾਂਤੀ ਵਾਲਾ ਮਾਹੌਲ ਬਣ ਗਿਆ ਹੈ | ਚੋਣ ਪ੍ਰਚਾਰ ਖਤਮ ਹੁੰਦਿਆਂ ਹੀ ...

ਪੂਰੀ ਖ਼ਬਰ »

ਜਵਾਨਾਂ ਦਾ ਸਿਰ ਕਲਮ ਕਰਨ ਵਾਲਿਆਂ 'ਚ ਲਸ਼ਕਰ ਤੇ ਜੈਸ਼ ਦੇ ਅੱਤਵਾਦੀ ਸ਼ਾਮਿਲ ਸਨ

ਨਵੀਂ ਦਿੱਲੀ, 21 ਫਰਵਰੀ (ਪੀ. ਟੀ. ਆਈ.)-ਪਿਛਲੇ ਮਹੀਨੇ ਕੰਟਰੋਲ ਰੇਖਾ 'ਤੇ ਦੋ ਭਾਰਤੀ ਜਵਾਨਾਂ ਦੇ ਸਿਰ ਕਲਮ ਕਰਨ ਵਾਲੀ ਕਾਰਵਾਈ 'ਚ ਪਾਕਿ ਫੌਜੀਆਂ ਦੇ ਨਾਲ ਲਸ਼ਕਰ ਅਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਸ਼ਾਮਿਲ ਸਨ | ਇਹ ਜਾਣਕਾਰੀ ਅੱਜ ਰੱਖਿਆ ਮੰਤਰਾਲਾ ਅਤੇ ਫੌਜ ਦੇ ...

ਪੂਰੀ ਖ਼ਬਰ »

ਅਮਰੀਕਾ 'ਚ ਪਾਕਿ ਰਾਜਦੂਤ 'ਤੇ ਈਸ਼ਨੰਦਾ ਦਾ ਕੇਸ ਦਰਜ

ਲਾਹੌਰ, 21 ਫਰਵਰੀ (ਏਜੰਸੀ)-ਅਮਰੀਕਾ 'ਚ ਪਾਕਿਸਤਾਨ ਦੇ ਰਾਜਦੂਤ ਸ਼ੈਰੀ ਰਹਿਮਾਨ 'ਤੇ ਉਨ੍ਹਾਂ ਵਲੋਂ ਇਕ ਟੀ. ਵੀ. ਸ਼ੋਅ ਦੌਰਾਨ ਦਿੱਤੇ ਗਏ ਬਿਆਨ ਕਰਕੇ ਈਸ਼ ਨੰਦਾ ਦਾ ਮਾਮਲਾ ਦਰਜ ਕੀਤਾ ਗਿਆ ਹੈ | ਪੰਜਾਬ ਪ੍ਰਾਂਤ ਦੀ ਮੁਲਤਾਨ ਸ਼ਹਿਰ ਦੀ ਪੁਲਿਸ ਨੇ 2010 'ਚ ਇਕ ਟੀ. ਵੀ. ਸ਼ੋਅ ...

ਪੂਰੀ ਖ਼ਬਰ »

ਵਕਫ ਬੋਰਡ ਦੀਆਂ ਜ਼ਮੀਨਾਂ ਦੇ ਪਟੇ ਦੀ ਮਿਆਦ 'ਚ ਵਾਧਾ

ਨਵੀਂ ਦਿੱਲੀ, 21 ਫਰਵਰੀ (ਏਜੰਸੀ)-ਵਕਫ਼ ਬੋਰਡ ਦੀ ਜ਼ਮੀਨ 'ਤੇ ਬੇਰੋਕ-ਟੋਕ ਨਾਜਾਇਜ਼ ਕਬਜ਼ਿਆਂ ਨੂੰ ਰੋਕਣ ਅਤੇ ਉਸ ਨੂੰ ਵਪਾਰਕ ਤੌਰ 'ਤੇ ਵਰਤੋਯੋਗ ਲਿਆਉਣ ਲਈ ਉਸ ਦੇ ਪਟੇ ਦੀ ਮਿਆਦ ਨੂੰ 3 ਤੋਂ 30 ਸਾਲਾਂ ਤੱਕ ਵਧਾਉਣ ਦੇ ਲਈ ਕੈਬਨਿਟ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ | ਇਸ ...

ਪੂਰੀ ਖ਼ਬਰ »

ਫ਼ਾਂਸੀ ਦੀ ਸਜ਼ਾ 'ਤੇ ਵਧੇਰੇ ਬਹਿਸ ਦੀ ਲੋੜ 'ਤੇ ਜ਼ੋਰ

ਨਵੀਂ ਦਿੱਲੀ, 21 ਫਰਵਰੀ (ਏਜੰਸੀ)-ਸੰਸਦੀ ਕਮੇਟੀ ਦੇ ਬਹੁਤੇ ਮੈਂਬਰਾਂ ਨੇ ਜਬਰ ਜਨਾਹ ਦੇ ਮਾਮਲਿਆਂ 'ਚ ਫਾਂਸੀ ਦੀ ਸਜ਼ਾ ਦਾ ਸਮਰਥਨ ਕੀਤਾ ਹੈ ਜਦੋਂ ਪੀੜ੍ਹਤਾ ਦੀ ਮੌਤ ਹੋ ਗਈ ਹੋਵੇ ਜਾਂ ਉਸ ਦੀ ਹਾਲਤ ਬਹੁਤ ਖਰਾਬ ਹੋ ਗਈ ਹੋਵੇ | ਜਦੋਂ ਕਿ ਗ੍ਰਹਿ ਮਾਮਲਿਆਂ ਬਾਰੇ ਸਥਾਈ ...

ਪੂਰੀ ਖ਼ਬਰ »

'ਭਾਰਤ ਬੰਦ' ਨੂੰ ਦੂਜੇ ਦਿਨ ਰਲਵਾਂ-ਮਿਲਵਾਂ ਹੁੰਗਾਰਾ

૿ ਦੂਸਰੇ ਦਿਨ ਵੀ ਬੈਂਕ ਸੇਵਾਵਾਂ ਰਹੀਆਂ ਠੱਪ ૿ ਪੰਜਾਬ ਅਤੇ ਹਰਿਆਣਾ 'ਚ ਸਰਕਾਰੀ ਬੱਸਾਂ ਨਾ ਚੱਲੀਆਂ ਨਵੀਂ ਦਿੱਲੀ, ਚੰਡੀਗੜ੍ਹ, 21 ਫਰਵਰੀ (ਪੀ. ਟੀ. ਆਈ.)-ਟਰੇਡ ਯੂਨੀਅਨਾਂ ਵੱਲੋਂ ਦਿੱਤੇ ਗਏ 2 ਦਿਨਾਂ ਦੀ ਦੇਸ਼ ਵਿਆਪੀ ਹੜਤਾਲ ਦੇ ਸੱਦੇ ਦੇ ਅੱਜ ਦੂਸਰੇ ਦਿਨ ਵੀ ਪੰਜਾਬ, ...

http://beta.ajitjalandhar.com/

No comments:

Post a Comment

Related Posts Plugin for WordPress, Blogger...

Census 2010

Welcome

Website counter

Followers

Blog Archive

Contributors